ਹਿਮਾਚਲ ਪ੍ਰਦੇਸ਼ ਦੇ ਬਿਲਿੰਗ ਵੈਲੀ ਵਿੱਚ ਦੋ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਹੈਰਾਨੀ ਦੀ ਗੱਲ ਇਹ ਸੀ ਕਿ ਉਨ੍ਹਾਂ ਦਾ ਪਾਲਤੂ ਕੁੱਤਾ ਪਿਛਲੇ ਦੋ ਦਿਨਾਂ ਤੋਂ ਇਨ੍ਹਾਂ ਲਾਸ਼ਾਂ ਕੋਲ ਭੁੱਖਾ-ਪਿਆਸਾ ਬੈਠਾ ਸੀ। ਹੁਣ ਇਸ ਦੀ ਵੀਡੀਓ ਸਾਹਮਣੇ ਆਈ ਹੈ।ਪੁਲਿਸ ਨੂੰ ਧਰਮਸ਼ਾਲਾ ਜ਼ਿਲ੍ਹੇ ਦੀ ਬਿਲਿੰਗ ਵੈਲੀ ਵਿੱਚ ਇਕ ਸ਼ਖਸ ਅਤੇ ਮਹਿਲਾ ਦੀਆਂ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਦੀ ਮੌਤ ਬਰਫ਼ ਵਿੱਚ ਤਿਲਕਣ ਕਾਰਨ ਹੋਣ ਦਾ ਸ਼ੱਕ ਹੈ। ਪੁਲਿਸ ਨੇ ਦੱਸਿਆ ਕਿ ਇਕ ਪਾਲਤੂ ਕੁੱਤਾ ਕਰੀਬ ਦੋ ਦਿਨਾਂ ਤੋਂ ਲਾਸ਼ਾਂ ਕੋਲ ਬੈਠਾ ਸੀ ਅਤੇ ਜੰਗਲੀ ਜਾਨਵਰਾਂ ਤੋਂ ਉਨ੍ਹਾਂ ਦੀ ਰੱਖਿਆ ਕਰਦਾ ਰਿਹਾ।ਜਾਣਕਾਰੀ ਮੁਤਾਬਕ ਅਲਫ਼ਾ ਨਾਮ ਦਾ ਜਰਮਨ ਸ਼ੈਫਰਡ ਬਰਫ਼ ’ਚ ਨੌਂ ਹਜ਼ਾਰ ਫੁੱਟ ਉਚਾਈ ’ਤੇ 48 ਘੰਟੇ ਤੱਕ ਆਪਣੇ ਮਾਲਕ ਅਭਿਨੰਦਨ ਗੁਪਤਾ ਦੀ ਲਾਸ਼ ਕੋਲ ਪਹਿਰਾ ਦਿੰਦਾ ਰਿਹਾ। ਅਲਫ਼ਾ ਨੇ ਜੰਗਲੀ ਜਾਨਵਰਾਂ ਤੋਂ ਸਿਰਫ ਆਪਣੀ ਜਾਨ ਹੀ ਨਹੀਂ ਬਚਾਈ ਬਲਕਿ ਉਸ ਨੇ ਆਪਣੇ ਮਾਲਕ ਅਤੇ ਉਸ ਦੀ ਦੋਸਤ ਦੀ ਲਾਸ਼ ਦੀ ਵੀ ਰੱਖਿਆ ਕੀਤੀ। ਲਾਸ਼ਾਂ ’ਤੇ ਜੰਗਲੀ ਜਾਨਵਰਾਂ ਦੇ ਹਮਲੇ ਦੇ ਨਿਸ਼ਾਨ ਸਨ।
.
What happened to a Punjabi young couple, a hungry and thirsty dog did such a thing.
.
.
.
#himachalpradeshnews #latestnews #punjabnews
~PR.182~